ਕ੍ਰਾਈਮ ਅਗੇਂਸਟ ਵੂਮਨ & ਚਿਲਡ੍ਰਨ ਸੈੱਲ, ਰਿਸ਼ੀ ਨਗਰ, ਲੁਧਿਆਣਾ।
(ਨੇੜੇ ਇਨਕਮ ਟੈਕਸ ਦਫਤਰ ਅਤੇ ਨੇੜੇ PAU ਗੇਟ ਨੰ. 7)
ਮੋਬਾਈਲ ਨੰ. : 78370-18399
ਇਹ ਸੈੱਲ ਸਾਲ 2001 ਵਿੱਚ ਸ. ਹਰਪ੍ਰੀਤ ਸਿੰਘ ਸਿੱਧੂ, ਆਈ.ਪੀ.ਐਸ. (ਤਤਕਾਲੀ ਸੀਨੀਅਰ ਪੁਲਿਸ ਕਪਤਾਨ, ਲੁਧਿਆਣਾ) ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਹੋਂਦ ਵਿੱਚ ਆਇਆ ਅਤੇ ਫਿਰ ਸਾਲ 2021 ਵਿੱਚ ਇਸ ਸੈੱਲ ਦੀ ਨਵੀਂ ਇਮਾਰਤ ਦਾ ਉਦਘਾਟਨ ਸ਼੍ਰੀ. ਦਿਨਕਰ ਗੁਪਤਾ, ਆਈ.ਪੀ.ਐਸ. (ਪੰਜਾਬ ਦੇ ਤਤਕਾਲੀ ਡੀ.ਜੀ.ਪੀ) ਅਤੇ ਸ਼੍ਰੀ ਰਾਕੇਸ਼ ਅਗਰਵਾਲ, ਆਈ.ਪੀ.ਐਸ (ਲੁਧਿਆਣਾ ਸ਼ਹਿਰ ਦੇ ਤਤਕਾਲੀ ਸੀ.ਪੀ) ਜੀ ਨੇ 06 ਅਗਸਤ 2021 ਨੂੰ ਕੀਤਾ ਸੀ। ਇਸ ਸੈੱਲ ਦੀ ਸਫਲਤਾ ਦਾ ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ, ਕਿ ਕੁੱਲ ਡਿਸਪੋਜਲ ਦਰਖਾਸਤਾ ਵਿੱਚ 88% ਦਰਖਾਸਤਾਂ ਦਾ ਕੌਂਸਲਿੰਗ ਦੌਰਾਨ ਸੁਚਜੇ ਪੁਲਿਸ ਅਫਸਰਾਂ ਵੱਲੋਂ ਸਮਝੋਤਾ ਕਰਵਾ ਕੇ ਉਨਾ ਦੇ ਘਰ ਵਸਾਏ ਜਾ ਚੁੱਕੇ ਹਨ ਅਤੇ ਸਮਾਜ ਵਿੱਚ ਘਰੇਲੂ ਹਿੰਸਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਜੋ ਇਕ ਚੰਗੀ ਸੁਸਾਇਟੀ (ਸਮਾਜ) ਦੀ ਸਿਰਜਣਾ ਹੋ ਸਕੇ।