ਲੜੀ ਨੋ. | ਅਪਲੋਡ ਕਰਨ ਦੀ ਮਿਤੀ | ਸਿਰਲੇਖ | ਵਿਭਾਗ ਇਕਾਈ | ਦਸਤਾਵੇਜ਼ |
---|---|---|---|---|
1 | 21/01/2025 | ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਅਪਰਾਧਿਕ ਗਤੀਵਿਧੀਆਂ ਵਿਰੁੱਧ ਕਾਰਵਾਈ ਦੌਰਾਨ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਵੀਹ ਏਟੀਐਮ ਕਾਰਡ ਅਤੇ ਇੱਕ ਸਕੂਟਰ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਨੇ ਕਥਿਤ ਤੌਰ 'ਤੇ ਏਟੀਐਮ ਕਾਰਡਾਂ ਵਿੱਚ ਹੇਰਾਫੇਰੀ ਰਾਹੀਂ ਮਾਸੂਮ ਨਾਗਰਿਕਾਂ ਨਾਲ ਧੋਖਾ ਕੀਤਾ। | ਲੁਧਿਆਣਾ ਪੁਲਿਸ | |
2 | 21/01/2025 | ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੌਰਾਨ, ਵੱਖ-ਵੱਖ ਘਟਨਾਵਾਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ 265 ਗ੍ਰਾਮ ਹੈਰੋਇਨ ਅਤੇ ਇੱਕ ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਗਈ। | ਲੁਧਿਆਣਾ ਪੁਲਿਸ | |
3 | 20/01/2025 | ਲੁਧਿਆਣਾ ਪੁਲਿਸ ਨੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 2 ਦੋਸ਼ੀਆਂ 'ਤੇ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਤੋਂ ਮਾਰੂ ਹਥਿਆਰ ਅਤੇ ਵਾਹਨ ਜ਼ਬਤ ਕੀਤੇ ਗਏ। ਦੋਸੀਆ ਵੱਲੋਂ ਥਾਣਾ ਸਦਰ ਦੀ ਪੁਲਿਸ ਟੀਮ 'ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ। ਦੋਸ਼ੀਆਂ ਨੇ ਕਈ ਅਪਰਾਧ ਕੀਤੇ ਹਨ। ਤਲਵਾਰਾਂ 04, ਲੋਹੇ ਦੇ ਖਾਂਡੇ 02, ਗੰਡਾਸਾ ਗੰਡਾਸੀ 02, ਕਟਾਰ 01, ਵੱਡਾ ਚਾਕੂ 03, ਅਤੇ ਘਟਨਾ ਵਿੱਚ ਵਰਤੇ ਗਏ ਹੋਰ ਹਥਿਆਰ। ਮੋਟਰਸਾਈਕਲ 04, ਕਾਰ 03, ਛੋਟਾ ਹਾਥੀ 01, ਕੈਂਟਰ 01, ਅਤੇ ਚੋਰੀ ਹੋਈ ਆਲਟੋ ਕਾਰ ਵੀ ਬਰਾਮਦ ਕੀਤੀ ਗਈ। | ਲੁਧਿਆਣਾ ਪੁਲਿਸ | |
4 | 18/01/2025 | ਲੁਧਿਆਣਾ ਪੁਲਿਸ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲੇ ਇੱਕ ਵਿਅਕਤੀ ਵਿਰੁੱਧ ਕਾਰਵਾਈ ਕਰਦਿਆਂ 01 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਚਾਈਨਾ ਡੋਰ ਦੇ 50 ਪੈਕੇਟ ਬਰਾਮਦ ਕੀਤੇ ਗਏ। | ਲੁਧਿਆਣਾ ਪੁਲਿਸ | |
5 | 17/01/2025 | ਨਸ਼ਿਆਂ ਅਤੇ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਦੌਰਾਨ, ਲੁਧਿਆਣਾ ਪੁਲਿਸ ਨੇ 01 ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 60 ਗ੍ਰਾਮ ਹੈਰੋਇਨ ਅਤੇ 01 ਕਾਰ ਬਰਾਮਦ ਕੀਤੀ ਹੈ। | ਲੁਧਿਆਣਾ ਪੁਲਿਸ | |
6 | 16/01/2025 | ਸਾਈਬਰ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ, ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਹਰਿਆਣਾ ਦੇ ਰੇਵਾੜੀ ਤੋਂ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਨੇ ਜਾਅਲੀ ਬੈਂਕ ਖਾਤੇ ਬਣਾ ਕੇ ₹4.5 ਕਰੋੜ ਦੇ ਨਿਵੇਸ਼ ਦਾ ਸਾਈਬਰ ਅਪਰਾਧ ਕੀਤਾ। | ਲੁਧਿਆਣਾ ਪੁਲਿਸ | |
7 | 15/01/2025 | ਲੁਧਿਆਣਾ ਪੁਲਿਸ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲੇ ਇੱਕ ਵਿਅਕਤੀ ਵਿਰੁੱਧ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਉਸ ਕੋਲੋਂ ਚਾਈਨਾ ਡੋਰ ਦੇ 25 ਰੋਲ ਬਰਾਮਦ ਕੀਤੇ ਹਨ। | ਲੁਧਿਆਣਾ ਪੁਲਿਸ | |
8 | 12/01/2025 | ਲੁਧਿਆਣਾ ਪੁਲਿਸ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲੇ ਇੱਕ ਵਿਅਕਤੀ ਵਿਰੁੱਧ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੇ ਉਸ ਕੋਲੋਂ ਚਾਈਨਾ ਡੋਰ ਦੇ 100 ਰੋਲ ਅਤੇ ਇੱਕ ਕਾਰ ਬਰਾਮਦ ਕੀਤੀ। | ਲੁਧਿਆਣਾ ਪੁਲਿਸ | |
9 | 12/01/2025 | ਕਮਿਸ਼ਨਰੇਟ ਲੁਧਿਆਣਾ ਦੇ ਸਾਹਨੇਵਾਲ ਥਾਣੇ ਦੀ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬੰਦੂਕ ਦੀ ਨੋਕ ਤੇ ਲੋਕਾਂ ਨੂੰ ਲੁੱਟਣ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ 06 ਮੋਬਾਈਲ ਫੋਨ, 05 ਮੋਟਰਸਾਈਕਲ, 03 ਤੇਜ਼ਧਾਰ ਹਥਿਆਰ ਅਤੇ 01 ਬੇਸਬਾਲ ਬਰਾਮਦ ਕੀਤਾ ਹੈ। | ਲੁਧਿਆਣਾ ਪੁਲਿਸ | |
10 | 11/01/2025 | ਲੁਧਿਆਣਾ ਪੁਲਿਸ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲੇ ਇੱਕ ਵਿਅਕਤੀ ਵਿਰੁੱਧ ਕਾਰਵਾਈ ਕਰਦਿਆਂ 03 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਤੋਂ 3360 ਚਾਈਨਾ ਡੋਰ ਰੋਲ ਅਤੇ 01 ਗੱਡੀ (ਕੈਂਟਰ) ਬਰਾਮਦ ਕੀਤੀ ਗਈ। | ਲੁਧਿਆਣਾ ਪੁਲਿਸ |