ਲੁਧਿਆਣਾ ਸ਼ਹਿਰ ਵਿਚ ਸੇਫ ਸਿਟੀ ਪ੍ਰੋਜੈਕਟ ਦਾ ਪਹਿਲਾ ਪੜਾਅ ਮਿਤੀ 12-11-2016 ਨੂੰ ਸ਼ੁਰੂ ਕੀਤਾ ਗਿਆ ਸੀ। ਲੁਧਿਆਣਾ ਸ਼ਹਿਰ ਵਿਚ ਕੈਮਰੇ ਲਗਾਉਣ ਦਾ ਮੁੱਖ ਮਕਸਦ ਲੁਧਿਆਣਾ ਸ਼ਹਿਰ ਨੂੰ ਕਰਾਇਮ ਫ੍ਰੀ, ਸਮਾਜਿਕ ਗਤੀਵਿਧੀਆ, ਕੇਸਾਂ ਦੀ ਤਫਤੀਸ਼, ਟਰੈਫਿਕ ਮੈਨੇਜਮੈਂਟ, ਲਾਅ ਐਂਡ ਆਰਡਰ ਆਦਿ ਕਿਸਮ ਦੀਆ ਸਮੱਸਿਆ ਤੋ ਮੁਕਤ ਕਰਨਾ ਹੈ। ਸੇਫ ਸਿਟੀ ਪ੍ਰੋਜੈਕਟ ਦਾ ਮੇਨ ਡਾਟਾ ਸੈਂਟਰ ਪੁਲਿਸ ਲਾਇਨ ਲੁਧਿਆਣਾ ਵਿਖੇ ਹੈ। ਸੇਫ ਸਿਟੀ ਡਾਟਾ ਸੈਂਟਰ ਵਿਚ ਕੁੱਲ 24 ਸਕਰੀਨਾਂ ਲਗਾਈਆਂ ਗਈਆਂ ਹਨ, ਜਿਸ ਰਾਹੀ ਇਕ ਸਮੇ ਵਿਚ ਵੱਖ-ਵੱਖ 48 ਲੁਕੇਸ਼ਨਾਂ ਦੇ ਕੈਮਰੇ ਇਕੱਠੇ ਦੇਖੇ ਜਾ ਸਕਦੇ ਹਨ। ਕਿਸੇ ਖਾਸ ਵੀਡੀਉ/ਫੋਟੋ ਨੂੰ ਸਾਫ ਅਤੇ ਵੱਡਾ ਦੇਖਣ ਲਈ ਇਸ ਵਾਲ ਸਕਰੀਨ ਨੂੰ ਇਕ ਸਕਰੀਨ ਵਿਊ ਕਰਕੇ ਵੀ ਦੇਖਿਆ ਜਾ ਸਕਦਾ ਹੈ। ਸੇਫ ਸਿਟੀ ਡਾਟਾ ਸੈਂਟਰ ਵਿਚ ਵਿਚ ਕੁੱਲ 20 ਵਰਕਿੰਗ ਸਟੇਸ਼ਨ ਲਗਾਏ ਗਏ ਹਨ। ਸੇਫ ਸਿਟੀ ਪ੍ਰੋਜੈਕਟ ਅਧੀਨ ਲੁਧਿਆਣਾ ਸ਼ਹਿਰ ਦੀਆ ਵੱਖ-ਵੱਖ 159 ਲੁਕੇਸ਼ਨਾ ਪਰ 1401 ਕੈਮਰੇ ਲਗਾਏ ਗਏ ਹਨ। ਸਮਾਰਟ ਸਿਟੀ ਪ੍ਰੋਜੈਕਟ ਲੁਧਿਆਣਾ ਦੇ ਤਹਿਤ 100 ਸਾਈਟਾਂ ਪਰ 100 ਪੀ.ਟੀ.ਜ਼ੈੱਡ ਕੈਮਰੇ ਅਤੇ 200 ਫਿਕਸ ਕੈਮਰੇ ਕੁੱਲ 300 ਕੈਮਰੇ ਲਗਾਉਣੇ ਤਹਿ ਹੋਏ ਹਨ ਅਤੇ 30 ਗੱਡੀਆ ਵਹੀਕਲ ਮਾਊਟੇਡ ਕੈਮਰਿਆ ਨਾਲ ਲੈਸ ਤਿਆਰ ਕੀਤੀਆ ਜਾ ਰਹੀਆ ਹਨ।